ਬਸਪਾ ਨੇ ਨਗਰ ਨਿਗਮ ਮੁਲਾਜਮਾਂ ਦੀਆਂ ਰੁਕੀਆ ਤਨਖਾਹਾਂ ਦੇ ਵਿਰੋਧ ‘ਚ ਸਰਕਾਰ ਦਾ ਪੁਤਲਾ ਫੂਕਿਆ

-ਸੂਬਾ ਸਰਕਾਰ ਅਪਣੇ ਦੀਵਾਲੀਆਪਣ ਦਾ ਵਾਈਟ ਪੇਪਰ ਜਾਰੀ ਕਰੇ : ਜੀ ਕੇ, ਬਿਲਗਾ


ਲੁਧਿਆਣਾ,( ਅਮਨ ਜੈਨ )- ਬਹੁਜਨ ਸਮਾਜ ਪਾਰਟੀ ਦੇ ਜੋਨ ਇੰਚਾਰਜ ਗੁਰਮੇਲ ਸਿੰਘ ਜੀ ਕੇ ਅਤੇ ਜਿਲਾ ਪ੍ਰਧਾਨ ਪ੍ਰਗਣ ਬਿਲਗਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਜੋਨ ਏ ਵਿੱਚ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਬਸਪਾ ਨੇ ਨਗਰ ਨਿਗਮ ਦੇ ਮੁਲਾਜਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਦੇਣ ਦੇ ਰੋਸ਼ ਵਿੱਚ ਸਰਕਾਰ ਦਾ ਪੁਤਲਾ ਫੂਕ ਜਬਰਦਸਤ ਨਾਰੇ ਬਾਜੀ ਕਰ ਤਨਖਾਹਾਂ ਨੂੰ ਜਲਦ ਤੋਂ ਜਲਦ ਦੇਣ ਦੀ ਮੰਗ ਕੀਤੀ। ਤਨਖਾਹਾਂ ਨਾ ਦੇਣ ਦੀ ਸੂਰਤ ਵਿੱਚ ਬਸਪਾ ਨੇ ਨਿਗਮ ਮੁਲਾਜਮਾਂ ਦੇ ਪੱਖ ਵਿੱਚ ਧਰਨੇ ਮੁਜਾਹਰੇ ਕਰਨ ਦਾ ਐਲਾਨ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜਮਾਂ ਨੂੰ ਅਪਣੇ ਚੁੱਲੇ ਚਲਾਉਣੇ ਔਖੇ ਹੋ ਗਏ। ਉਨਾਂ ਡਗਮਗਾਈ ਆਰਥਿਕ ਸਥਿਤੀ ਦਰੁਸਤ ਕਰਨ ਲਈ ਜਲਦੀ ਤਨਖਾਹਾਂ ਜਾਰੀ ਕੀਤੀਆਂ ਜਾਣ। ਉਨਾਂ ਕਿਹਾ ਕਿ ਸੂਬੇ ਦੇ ਸਾਰੇ ਕੰਮਾਂਕਾਰਾਂ ਦਾ ਠੱਪ ਹੋ ਜਾਣਾ ਅਤੇ ਮੁਲਾਜਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਦੇਣਾ ਇਸਦੇ ਦੀਵਾਲੀਆਪਣ ਦੀ ਨਿਸ਼ਾਨੀ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਸਰਕਾਰ ਵਾਈਟ ਪੇਪਰ ਜਾਰੀ ਕਰਕੇ ਅਪਣੀ ਆਰਥਿਕ ਸਥਿਤੀ ਸਪੱਸਟ ਕਰੇ। ਆਗੂਆਂ ਨੇ ਕਿਹਾ ਕਿ ਪਹਿਲੀ ਸਰਕਾਰ ਨੇ ਪੰਜਾਬ ਨੂੰ ਲੁੱਟ ਖਾਧਾ ਸੀ ਅਤੇ ਇਸ ਸਰਕਾਰ ਨੇ ਤਾਂ ਪੰਜਾਬ ਵਰਗੇ ਖੁਸ਼ਹਾਲ ਸੂਬੇ ਨੂੰ ਕੰਗਾਲੀ ਦੀ ਕਗਾਰ ਤੇ ਖੜਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਬਸਪਾ ਨਿਗਮ ਮੁਲਾਜਮਾਂ ਦੇ ਨਾਲ ਨਾਲ ਤਨਖਾਹਾਂ ਤੋਂ ਵਾਂਝੇ ਹਰ ਮੁਲਾਜਮ ਨਾਲ ਖੜੀ ਹੈ। ਇਸ ਮੌਕੇ ਰਾਮ ਸਿੰਘ ਗੋਗੀ, ਭੁਪਿੰਦਰ ਸਿੰਘ ਜੋੜਾ, ਮਨਜੀਤ ਸਿੰਘ ਬਾੜੇਵਾਲ, ਮਨਜੀਤ ਸਿੰਘ ਕਾਹਲੋਂ, ਰਵਿੰਦਰ ਸਰੋਏ, ਜਸਵੀਰ ਪੌਲ, ਨਰੇਸ਼ ਬਸਰਾ, ਰਾਜਿੰਦਰ ਨਿੱਕਾ, ਸੁਰਿੰਦਰ ਹੀਰਾ, ਗੁਲਸ਼ਨ ਪਾਲ, ਬਿੱਟੂ ਸ਼ੇਰਪੁਰੀ, ਬਿੱਟੂ ਬਾੜੇਵਾਲ, ਵਿੱਕੀ ਬਹਾਦਰਕੇ, ਰਿਸੀ ਕੁਮਾਰ, ਰਵਿੰਦਰ ਸਿੰਘ, ਪਵਨ ਕੁਮਾਰ, ਅਮਰੀਕ ਸਿੰਘ ਘੜਿਆਲ, ਹਰਦਿਆਲ ਸਿੰਘ, ਇੰਦਰੇਸ਼ ਕੁਮਾਰ, ਮਹੂ ਸਿੰਘ ਅਤੇ ਹੋਰ ਹਾਜਰ ਸਨ।

Leave a Reply

Your email address will not be published. Required fields are marked *