ਪੰਜਾਬ ਰਾਜ ਖੇਡਾਂ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

ਲੁਧਿਆਣਾ, ( ਰਾਕੇਸ਼ ਵਰਮਾ )-ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ (ਅੰਡਰ-14) ਦੇ ਅੱਜ ਦੂਜੇ ਦਿਨ ਵੱਖ-ਵੱਖ ਟੀਮਾਂ ਦੇ ਫ਼ਸਵੇਂ ਮੁਕਾਬਲੇ ਹੋਏ। ਇਨਾਂ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ ਫਾਈਨਲ – ਫਤਿਹਗੜ• ਸਾਹਿਬ ਦੇ ਦੀਪਕ ਠਾਕੁਰ ਨੇ ਪਹਿਲਾ 12.65 ਸੈਕਿੰਡ, ਲੁਧਿਆਣਾ ਦੇ ਸਾਨਪ੍ਰੀਤ ਸਿੰਘ ਨੇ ਦੂਜਾ 12.80 ਸੈਕਿੰਡ ਅਤੇ ਮੋਗਾ ਦੇ ਗੁਰਨਿਸਾਨ ਸਿੰਘ ਨੇ ਤੀਜਾ 12.92 ਸਥਾਨ ਹਾਸਿਲ ਕੀਤਾ। ਲੌਂਗ ਜੰਪ ਫਾਈਨਲ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਅਕਰਮਿਤਪ੍ਰਤਾਪ ਸਿੰਘ ਨੇ ਪਹਿਲਾ 5.22 ਮੀ:, ਅਮ੍ਰਿਤਸਰ ਦੇ ਗੁਰਕਰਨ ਸਿੰਘ ਨੇ ਦੂਜਾ 5.04ਮੀ: ਅਤੇ ਹੁਸਿਆਰਪੁਰ ਦੇ ਗੁਰਪ੍ਰੀਤ ਸਿੰਘ ਨੇ ਤੀਜਾ 4.91 ਮੀ: ਸਥਾਨ ਪ੍ਰਾਪਤ ਕੀਤਾ। ਸਾਟਪੁੱਟ ਫਾਈਨਲ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਸਹਿਬਾਜ ਸਿੰਘ ਨੇ ਪਹਿਲਾ 9.81ਮੀ:, ਫਾਜਿਲਕਾ ਦੇ ਹਰਮਨਦੀਪ ਸਿੰਘ ਨੇ ਦੂਜਾ 9.61ਮੀਟਰ ਅਤੇ ਬਠਿੰਡਾ ਦੇ ਅਮਿਤੋਜ ਸਿੰਘ ਨੇ ਤੀਜਾ 9.46ਮੀਟਰ ਸਥਾਨ ਪ੍ਰਾਪਤ ਕੀਤਾ। ਹਾਈ ਜੰਪ ਦੇ ਫਾਈਨਲ ਮੁਕਾਬਲੇ ਵਿੱਚ ਸਹੀਦ ਭਗਤ ਸਿੰਘ ਨਗਰ ਦੇ ਗੁਰਵਿੰਦਰਪਾਲ ਸਿੰਘ ਨੇ ਪਹਿਲਾ 1.58ਮੀ:, ਫਰੀਦਕੋਟ ਦੇ ਸਾਹਿਲਜੋਤ ਸਿੰਘ ਨੇ ਦੂਜਾ 1.55ਮੀ: ਅਤੇ ਬਠਿੰਡਾ ਦੇ ਸਹਿਜੋਤ ਸਿੰਘ ਨੇ ਤੀਜਾ 1.50ਮੀ: ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਦੇ ਮੁਕਾਬਲੇ ਵਿੱਚ ਫਾਜਿਲਕਾ ਦੇ ਦੀਵਾਂਸ ਜੱਗਾ ਨੇ ਪਹਿਲਾ, ਅਮ੍ਰਿਤਸਰ ਦੇ ਤਰਨਪ੍ਰੀਤ ਸਿੰਘ ਨੇ ਦੂਜਾ ਅਤੇ ਜਸਨ ਸੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਪ੍ਰੀ ਕੁਆਟਰ ਫਾਈਨਲ ਰਾਊਂਡ ਵਿੱਚ ਮਾਨਸਾ ਨੇ ਸੰਗਰੂਰ ਨੂੰ 1-0 ਨਾਲ, ਪਟਿਆਲਾ ਨੇ ਮੋਗਾ ਨੂੰ 2-0, ਜਲੰਧਰ ਨੇ ਬਠਿੰਡਾ ਨੂੰ 3-0 ਅਤੇ ਸ੍ਰੀ ਮੁਕਤਸਰ ਸਾਹਿਬ ਨੇ ਲੁਧਿਆਣਾ ਨੂੰ 1-0 ਦੇ ਫਰਕ ਨਾਲ ਹਰਾਇਆ। ਬੈਡਮਿੰਟਨ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਪਠਾਨਕੋਟ ਨੇ ਲੁਧਿਆਣਾ ਨੂੰ 2-0 ਅਤੇ ਜਲੰਧਰ ਨੇ ਗੁਰਦਾਸਪੁਰ ਨੂੰ 2-0 ਦੇ ਨਾਲ ਹਰਾਇਆ। ਟੇਬਲ ਟੈਨਿਸ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਬਰਨਾਲਾ ਨੂੰ 3-0 ਅਤੇ ਮੁਹਾਲੀ ਨੇ ਸੰਗਰੂਰ ਨੂੰ 3-0 ਦੇ ਫਰਕ ਨਾਲ ਹਰਾਇਆ। ਖੋਹ -ਖੋਹ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਕਪੂਰਥਲਾ ਨੂੰ 8-7, ਸੰਗਰੂਰ ਨੇ ਮੁਹਾਲੀ ਨੂੰ 14-04 ,  ਲੁਧਿਆਣਾ ਨੇ ਮੋਗਾ ਨੂੰ 8-5 ਅਤੇ ਜਲੰਧਰ ਨੇ ਮੁਕਤਸਰ ਸਾਹਿਬ ਨੂੰ 10-09 ਦੇ ਫਰਕ ਨਾਲ ਹਰਾਇਆ। ਬਾਸਕਟਬਾਲ ਕੁਆਟਰ ਫਾਈਨਲ ਮੁਕਾਬਲੇ ਵਿੱਚ ਮੁਕਤਸਰ ਸਾਹਿਬ ਨੇ ਜਲੰਧਰ ਨੂੰ 50-39, ਲੁਧਿਆਣਾ ਨੇ ਅੰਮ੍ਰਿਤਸਰ ਨੂੰ 37-23, ਮੁਹਾਲੀ ਨੇ ਫਤਿਹਗੜ• ਸਾਹਿਬ ਨੂੰ 36-15 ਅਤੇਪਟਿਆਲਾ ਨੇ ਫਰੀਦਕੋਟ ਨੂੰ 36-22 ਦੇ ਫਰਕ ਨਾਲ ਹਰਾਇਆ। ਬਾਕਸਿੰਗ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ 28-30 ਕਿਗ੍ਰਾ ਵਿੱਚ – ਸੰਗਰੂਰ ਦੇ ਦਿਲਸਾਦ ਨੇ ਅੰਮ੍ਰਿਤਸਰ ਦੇ ਨਿਰਮਲ, ਹੁਸਿਆਰਪੁਰ ਦੇ ਸੁਸ਼ਾਂਤ ਨੇ ਬਰਨਾਲਾ ਦੇ ਰਜਕ ਅਲੀ, ਮਾਨਸਾ ਦੇ ਮੋਨੂੰ ਨੇ ਪਟਿਆਲਾ ਦੇ ਵਿਸ਼ੇਸ ਨੂੰ, ਤਰਨਤਾਰਨ ਦੇ ਓਂਕਾਰ ਨੇ ਮੁਕਤਸਰ ਸਾਹਿਬ ਦੇ ਧਰੁਵ ਰਾਵਤ ਨੂੰ ਹਰਾਇਆ।
30-32 ਕਿਗ੍ਰਾ ਵਿੱਚ- ਪਟਿਆਲਾ ਦੇ ਡਿੰਪਲ ਨੇ ਜਲੰਧਰ ਦੇ ਅਮਨਦੀਪ ਨੂੰ , ਸੰਗਰੂਰ ਦੇ ਅਰਮਾਨ ਨੇ ਤਰਨਤਾਰਨ ਦੇ ਅਭੈਦੀਪ ਨੂੰ ਅਤੇ ਬਠਿੰਡਾ ਦੇ ਨਰੇਨ ਨੇ ਬਰਨਾਲਾ ਦੇ ਸਾਹਿਲ ਨੂੰ ਅਤੇ ਅੰਮ੍ਰਿਤਸਰ ਦੇ ਜਸ਼ਨ ਨੇ ਫਾਜਿਲਕਾ ਦੇ ਹਨੀ ਨੂੰ ਹਰਾਇਆ। 32-34 ਕਿਗ੍ਰਾ ਵਿੱਚ -ਫਾਜਿਲਕਾ ਦੇ ਬੰਟੀ ਨੇ ਬਠਿੰਡਾ ਦੇ ਕਰਨਵੀਰ ਨੂੰ, ਫਤਿਹਗੜ• ਦੇ ਅਕਾਸਦੀਪ ਨੇ ਹੁਸਿਆਰਪੁਰ ਦੇ ਨਿਤਿਨ ਨੂੰ , ਸੰਗਰੂਰ ਦੇ ਹੁਸਨਪ੍ਰੀਤ ਨੇ ਬਰਨਾਲਾ ਦੇ ਨਵਜੋਤ ਨੂੰ, ਅੰਮ੍ਰਿਤਸਰ ਦੇ ਵਿਸਾਲਦੀਪ ਨੇ ਪਟਿਆਲਾ ਦੇ ਜਤਿਨ ਨੂੰ ਹਰਾਇਆ। 34-36 ਕਿਗ੍ਰਾ ਵਿੱਚ – ਸੰਗਰੂਰ ਦੇ ਹਰਵਿੰਦਰ ਨੇ ਜਲੰਧਰ ਦੇ ਅਜੀਤ ਕੁਮਾਰ ਨੂੰ, ਅੰਮ੍ਰਿਤਸਰ ਦੇ ਸੁਮਿਤ ਸਲੇਰੀਆ ਨੇ ਫਾਜਿਲਕਾ ਦੇ ਪੁਨੀਤ ਨੂੰ, ਫਿਰੋਜਪੁਰ ਦੇ ਨਿਸਾਨਜੀਤ ਨੇ ਪਠਾਨਕੋਟ ਦੇ ਮਨਵੀਰ ਨੂੰ, ਹੁਸਿਆਰਪੁਰ ਦੇ ਕੁਨਾਲ ਨੇ ਬਠਿੰਡਾ ਦੇ ਰਣਵੀਰ ਨੂੰ ਹਰਾਇਆ। 36-38 ਕਿਗ੍ਰਾ: ਵਿੱਚ -ਬਰਨਾਲਾ ਦੇ ਉਦੇਵੀਰ ਨੇ ਪਠਾਨਕੋਟ ਦੇ ਹਰਪ੍ਰੀਤ ਨੂੰ, ਪਠਾਨਕੋਟ ਦੇ ਕਬੀਰ ਨੇ ਮਾਨਸਾ ਦੇ ਉਪਿੰਦਰਜੀਤ ਨੂੰ, ਫਤਿਹਗੜ• ਸਾਹਿਬ ਦੇ ਨਿਤਿਨ ਨੇ ਹੁਸਿਆਰਪੁਰ ਦੇ ਸਿਵਮ ਅਤੇ ਬਠਿੰਡਾ ਦੇ ਅਕਾਸ ਨੇ ਫਿਰੋਜਪੁਰ ਦੇ ਪ੍ਰਬਲ ਨੂੰ ਹਰਾਇਆ।
ਤੈਰਾਕੀ ਦੇ ਮੁਕਾਬਲਿਆਂ ਵਿੱਚ 100 ਮੀਟਰ ਬੈਕ ਸਟਰੋਕ ਵਿੱਚ -ਮੁਹਾਲੀ ਦੇ ਕਨਵਰਜੀਤ ਸਿੰਘ ਨੇ ਪਹਿਲਾ 1.18.99 , ਪਟਿਆਲਾ ਦੇ ਪ੍ਰਤੀਕ ਬਾਤੇਸ ਨੇ ਦੂਜਾ 1.22.42 ਅਤੇ ਫਿਰੋਜਪੁਰ ਦੇ ਵਿਵੇਕ ਨੇ ਤੀਜਾ 1.25.39 ਸਥਾਨ ਪ੍ਰਾਪਤ ਕੀਤਾ। 100ਮੀਟਰ ਬਰੈਸਟ ਸਟਰੋਕ ਵਿੱਚ -ਫਰੀਦਕੋਟ ਦੇ ਅਵਤੇਸਵਰ ਨੇ ਪਹਿਲਾ 1.27.16, ਫਰੀਦਕੋਟ ਦੇ ਕਮਲਗਿਰੀ ਨੇ ਦੂਜਾ 1.27.26 ਅਤੇ ਅੰਮ੍ਰਿਤਸਰ ਦੇ ਰਕਸਾਨ ਮਰਵਾਹਾ ਨੇ ਤੀਜਾ  1.29.62 ਸਥਾਨ ਪ੍ਰਾਪਤ ਕੀਤਾ। 100 ਮੀਟਰ ਫਰੀ ਸਟਾਈਲ ਵਿੱਚ -ਮੁਹਾਲੀ ਦੇ ਕਨਵਰਜੀਤ ਸਿੰਘ ਨੇ ਪਹਿਲਾ 1.07.51, ਸੰਗਰੂਰ ਦੇ ਕ੍ਰਿਸਨਾ ਸਿੰਘ ਰਾਵਤ ਨੇ ਦੂਜਾ 1.10.13 ਅਤੇ ਅੰਮ੍ਰਿਤਸਰ ਦੇ ਰਕਸਾਨ ਮਰਵਾਹਾ ਨੇ ਤੀਜਾ 1.13.12 ਸਥਾਨ ਪ੍ਰਾਪਤ ਕੀਤਾ। 4%50ਮੀਟਰ ਲੁਧਿਆਣਾ ਨੇ ਪਹਿਲਾ ਸਥਾਨ 2.11.32, ਮੁਹਾਲੀ ਨੇ ਦੂਜਾ 2.15.20 ਅਤੇ ਪਟਿਆਲਾ ਨੇ ਤੀਜਾ 2.15.84 ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ- ਮੁਕਤਸਰ ਸਾਹਿਬ ਨੇ ਪਠਾਨਕੋਟ ਨੂੰ 2-0 ਨਾਲ, ਲੁਧਿਆਣਾ ਨੇ ਮੋਗਾ ਨੂੰ 2-0, ਅੰਮ੍ਰਿਤਸਰ ਨੇ ਫਰੀਦਕੋਟ ਨੂੰ 2-0 ਅਤੇ ਮੁਹਾਲੀ ਨੇ ਬਠਿੰਡਾ ਨੂੰ 2-0 ਦੇ ਫਰਕ ਨਾਲ ਹਰਾਇਆ। ਜੂਡੋ ਦੇ ਮੁਕਾਬਲਿਆਂ ਵਿੱਚ 25 ਕਿਗ੍ਰ ਵਿੱਚ ਪਟਿਆਲਾ ਦੇ ਸਾਹਿਬ ਨੇ ਪਹਿਲਾ, ਅੰਮ੍ਰਿਤਸਰ ਦੇ ਦਕਸ ਭਗਤ ਨੇ ਦੂਜਾ, ਬਠਿੰਡਾ ਦੇ ਹਰਦੀਪ ਸਿੰਘ ਅਤੇ ਰੂਪਨਗਰ ਦੇ ਸਲਮਾਨ ਖਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 30 ਕਿਗ੍ਰਾ ਵਿੱਚ – ਰੂਪਨਗਰ ਦੇ ਹਰਵਿੰਦਰ ਸਿੰਘ ਨੇ ਪਹਿਲਾ, ਪਟਿਆਲਾ ਦੇ ਵਿਵੇਕ ਕੁਮਾਰ ਨੇ ਦੂਜਾ, ਹੁਸਿਆਰਪੁਰ ਦੇ ਤਰਨਪ੍ਰੀਤ ਸਿੰਘ ਅਤੇ ਫਰੀਦਕੋਟ ਦੇ ਦਲਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 35 ਕਿਗ੍ਰਾ ਵਿੱਚ – ਜਲੰਧਰ ਦੇ ਸਿਵਾਂਸ ਨੇ ਪਹਿਲਾ, ਮੁਹਾਲੀ ਦੇ ਦੇਵਕਰਨ ਨੇ ਦੂਜਾ, ਰੂਪਨਗਰ ਦੇ ਪਰਵਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਕਰਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40 ਕਿਗ੍ਰਾ ਵਿੱਚ -ਜਲੰਧਰ ਦੇ ਨਕੁਲ ਨੇ ਪਹਿਲਾ, ਪਟਿਆਲਾ ਦੇ ਪ੍ਰਸਾਂਤ ਕੁਮਾਰ ਨੇ ਦੂਜਾ, ਰੂਪਨਗਰ ਦੇ ਨਵਦੀਪ ਅਤੇ ਅੰਮ੍ਰਿਤਸਰ ਦੇ ਹਰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਕਪੂਰਥਲਾ ਨੇ ਹੁਸਿਆਰਪੁਰ  ਨੂੰ 20-4, ਮੋਗਾ ਨੇ ਅੰਮ੍ਰਿਤਸਰ ਨੂੰ 40-27 , ਗੁਰਦਾਸਪੁਰ ਨੇ ਫਰੀਦਕੋਟ ਨੂੰ 30-15 ਦੇ ਫਰਕ ਨਾਲ ਹਰਾਇਆ ਅਤੇ ਫਿਰੋਜਪੁਰ ਅਤੇ ਸਹੀਦ ਭਗਤ ਸਿੰਘ ਨਗਰ ਦੇ ਮੈਚ ਵਿੱਚ ਫਿਰੋਜਪੁਰ ਨੂੰ ਵਾਕ ਓਵਰ ਮਿਲਿਆ। ਸੈਮੀਫਾਈਨਲ ਮੈਚ ਵਿੱਚ ਕਪੂਰਥਲਾ ਨੇ ਫਿਰਜੋਪੁਰ ਨੂੰ 30-12 ਦੇ ਫਰਕ ਨਾਲ ਹਰਾਇਆ।

Leave a Reply

Your email address will not be published. Required fields are marked *