ਡਿਪਟੀ ਕਮਿਸ਼ਨਰ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ

-ਜ਼ਿਲਾ ਪੱਧਰ ਅਤੇ ਸਬ ਡਵੀਜਨ/ਤਹਿਸੀਲ ਪੱਧਰ ‘ਤੇ 24 ਘੰਟੇ ਚਾਲੂ


ਲੁਧਿਆਣਾ, ( ਹੇਮਰਾਜ ਜਿੰਦਲ )-ਮੌਨਸੂਨ ਸੀਜ਼ਨ ਦੇ ਚੱਲਦਿਆਂ ਜ਼ਿਲਾ ਪ੍ਰਸਾਸ਼ਨ ਵੱਲੋਂ ਜਿੱਥੇ ਪੁਖ਼ਤਾ ਹੜ• ਰੋਕੂ ਪ੍ਰਬੰਧ ਕੀਤੇ ਗਏ ਹਨ, ਉਥੇ ਜ਼ਿਲਾ ਪੱਧਰ ਅਤੇ ਸਬ ਡਵੀਜਨ/ਤਹਿਸੀਲ ਪੱਧਰ ‘ਤੇ ਹੜ• ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਨਾਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 0161-2433100 ਹੈ, ਇਸ ਤੋਂ ਇਲਾਵਾ ਸਬ ਡਵੀਜਨ ਸਮਰਾਲਾ ਦਾ ਨੰਬਰ 01628-262354, ਖੰਨਾ ਦਾ ਨੰਬਰ 01628-226091, ਪਾਇਲ ਦਾ ਨੰਬਰ 01628-276892, ਰਾਏਕੋਟ ਦਾ ਨੰਬਰ 01624-264350, ਜਗਰਾਉਂ ਦਾ ਨੰਬਰ 01624-223226, 240223, ਲੁਧਿਆਣਾ ਪੂਰਬੀ ਦਾ ਨੰਬਰ 01612400150, ਲੁਧਿਆਣਾ ਪੱਛਮੀ ਦਾ ਨੰਬਰ 01612412555, ਐਕਸੀਅਨ ਡਰੇਨੇਜ਼ ਵਿਭਾਗ ਦਾ ਨੰਬਰ 0161-2520232, ਸਿਹਤ ਵਿਭਾਗ ਦਾ ਨੰਬਰ 01612444193, ਪੁਲਿਸ ਵਿਭਾਗ ਲੁਧਿਆਣਾ ਦਾ ਨੰਬਰ 01612414932-33, 9815800251, 7837018500, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਦਾ ਨੰਬਰ 9872721309, ਫੌਜ ਦਾ ਨੰਬਰ 8558940825, ਖੁਰਾਕ ਸਿਵਲ ਸਪਲਾਈ ਵਿਭਾਗ ਦਾ ਨੰਬਰ 9815592855 ਹੈ।ਉਨਾਂ ਕਿਹਾ ਕਿ ਇਹ ਸਾਰੇ ਹੜ• ਕੰਟਰੋਲ ਰੂਮ 24 ਘੰਟੇ (ਰਾਊਂਡ ਦਾ ਕਲਾਕ) ਕਾਰਜਸ਼ੀਲ ਹਨ। ਇਹ ਕੰਟਰੋਲ ਰੂਮ ਛੁੱਟੀਆਂ ਦੇ ਸਮੇਂ ਦੌਰਾਨ ਵੀ ਆਮ ਵਾਂਗ ਕੰਮ ਕਰਦੇ ਹਨ। ਉਨਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੋ ਵੀ ਅਧਿਕਾਰੀ ਕਿਸੇ ਵੀ ਪੱਧਰ ‘ਤੇ ਹੜ• ਰੋਕੂ ਕਾਰਜਾਂ ਵਿੱਚ ਲੱਗੇ ਹੁੰਦੇ ਹਨ, ਉਹ ਅਗਾਂਊਂ ਪ੍ਰਵਾਨਗੀ ਲਏ ਬਿਨਾਂ ਡਿਊਟੀ ਸਥਾਨ ਨਹੀਂ ਛੱਡਣਗੇ। ਸ੍ਰੀ ਅਗਰਵਾਲ ਨੇ ਸਾਰੇ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਵੀ ਹੜ• ਕੰਟਰੋਲ ਰੂਮਾਂ ਦੀ ਕਾਰਜਕੁਸ਼ਲਤਾ ‘ਤੇ ਖੁਦ ਨਿਗਰਾਨੀ ਰੱਖਣੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਸੰਕਟਮਈ ਸਥਿਤੀ ਵਿੱਚ ਤੁਰੰਤ ਲੋਕਾਂ ਦਾ ਜਾਂ ਆਪਸੀ ਸੰਪਰਕ ਹੋ ਸਕੇ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਾਂ ਸੰਪਰਕ ਨੰਬਰਾਂ ‘ਤੇ ਪੁਖ਼ਤਾ ਜਾਣਕਾਰੀ ਹੀ ਸਾਂਝੀ ਕਰਨ।

Leave a Reply

Your email address will not be published. Required fields are marked *