ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ”ਧੀਆਂ ਦੀ ਲੋਹੜੀ” ਦਾ ਆਯੋਜਨ

ਲੁਧਿਆਣਾ,( ਹਰੀਸ਼ ਕੁਮਾਰ )- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਮਾਨਵਤਾ ਭਲਾਈ ਫਾਊਂਡੇਸ਼ਨ, ਰਾੜਾ ਸਾਹਿਬ ਦੇ ਸਹਿਯੋਗ ਨਾਲ ਆਰਜ਼ੂ ਹਸਪਤਾਲ, ਰਾੜਾ ਸਾਹਿਬ ਵਿਖੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਦੇਖ ਰੇਖ ਹੇਠ ‘ਧੀਆਂ ਦੀ ਲੋਹੜੀ’ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦਾ ਮੁੱਖ ਮੰਤਵ ਧੀਆਂ ਦੀ ਭਰੂਣ ਵਿੱਚ ਕੀਤੀ ਜਾਣ ਵਾਲੀ ਹੱਤਿਆ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸਮਾਗਮ ਦੌਰਾਨ ਡਾ.ਗੁਰਪ੍ਰੀਤ ਕੌਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ, ਸਵਾਮੀ ਸੱਚੀਦਾਨੰਦ ਭੂਰੀ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।ਇਸ ਸਮਾਗਮ ਦੇ ਦੌਰਾਨ ਲਗਭਗ 750 ਛੋਟੀਆ ਬੱਚੀਆਂ ਦੀ ਲੋਹੜੀ ਮਨਾਈ ਗਈ ਅਤੇ ਸਮਾਜ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਗਈ ਕਿ ਅੱਜ ਦੀਆਂ ਧੀਆਂ ਦੀ ਕੱਲ ਦੀਆਂ ਮਾਵਾਂ ਹਨ, ਜੇਕਰ ਧੀਆਂ ਦੀ ਨਾ ਰਹੀਆਂ ਦਾ ਸੰਸਾਰ ਦਾ ਅੰਤ ਹੋਣਾ ਨਿਸ਼ਚਿਤ ਹੈ ਅਤੇ ਆਮ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਦੀ ਇੱਕ ਵਿਸ਼ੇਸ਼ ਅਪੀਲ ਕੀਤੀ ਗਈ। ਇਸ ਮੌਕੇ ਡਾ.ਗੁਰਪ੍ਰੀਤ ਕੌਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਹਾਜ਼ਰ ਵਿਅਕਤੀਆਂ ਨੂੰ ਲੋਹੜੀ ਦੇ ਇਸ ਤਿਉਹਾਰ ਦੀ ਵਿਸ਼ੇਸ਼ ਵਧਾਈ ਦਿੱਤੀ ਅਤੇ ਇਹ ਅਪੀਲ ਕੀਤੀ ਗਈ ਅੱਜ ਦੀਆਂ ਧੀਆਂ ਅੱਗੇ ਜਾ ਕੇ ਵੱਡੇ ਅਫ਼ਸਰ ਅਤੇ ਉੱਚੇ ਅਹੁੱਦਿਆ ਤੇ ਦੇਸ਼ ਅਤੇ ਦੁਨੀਆਂ ਨੂੰ ਚਲਾਉਣ ਦੀ ਤਾਕਤ ਰੱਖਦਿਆਂ ਹਨ ਇਸ ਕਰਕੇ ਧੀਆਂ ਦਾ ਕੁੱਖ ਵਿੱਚ ਕੱਤਲ ਕਰਨ ਦੀ ਵਜਾਏ ਉਨ੍ਹਾਂ ਨੂੰ ਦੁਨੀਆਂ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ ਅਤੇ ਡਾ. ਗੁਰਪ੍ਰੀਤ ਕੌਰ ਜੀ ਵੱਲੋਂ ਇਸ ਮੌਕੇ ਸਰਬਸਮਤੀ ਦੇ ਨਾਲ ਚੁਣਿਆ ਗਈਆਂ ਪੰਚਾਇਤਾਂ ਦੇ ਮੈਬਰਾਂ ਨੂੰ ਵੀ ਵਿਸ਼ੇਸ਼ ਵਧਾਈ ਦਿੱਤੀ ਕਿ ਕਿਊਕਿ ਸਰਬਸਮਤੀ ਨਾਲ ਚੁਣੀ ਗਈ ਪੰਚਾਇਤ ਨਾਲ ਸਰਕਾਰ ਦੇ ਸਮੇਂ ਅਤੇ ਖਾਸ ਕਰਕੇ ਧਨ  ਦੀ ਬਚਤ ਹੁੰਦੀ ਹੈ, ਇਨ੍ਹਾਂ ਤੋਂ ਇਲਾਵਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਵੀ ਹਾਜ਼ਰ ਵਿਅਕਤੀਆਂ ਨੂੰ  ਸੰਬੋਧਨ ਕਰਦਿਆਂ ਧੀਆਂ ਦਾ ਕੁੱਖ ਵਿੱਚ ਹੋ ਰਹੇ ਕੱਤਲ ਅਤੇ ਘੱਟ ਰਹੇ ਰੁੱਖਾਂ ਅਤੇ ਪ੍ਰਦੂਸ਼ਨ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਅਪੀਲ ਕੀਤੀ  ਕਿ ਅੱਜ ਦੇ ਯੁੱਗ ਵਿੱਚ ਜਿਸ ਤਰ੍ਹਾਂ ਮੁੰਡਿਆ ਦੀ ਲੋਹੜੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਅੱਜ ਸਮਾਂ ਹੈ ਕਿ ਧੀਆਂ ਦੀ ਵੀ ਲੋਹੜੀ ਵੀ ਮਨਾਈ ਜਾਵੇ ਅਤੇ ਇਸ ਤੋਂ ਇਲਾਵਾ ਸਵਾਮੀ ਸਚੀਦਾਨੰਦ ਭੂਰੀ ਵਾਲਿਆ ਨੇ ਵੀ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਸਬੰਧੀ ਵਿਸ਼ੇਸ਼ ਅਪੀਲ ਕੀਤੀ। ਇਸ ਧੀਆਂ ਦੀ ਲੋਹੜੀ ਸਮਾਗਮ ਦੇ ਦੌਰਾਨ ਸ੍ਰੀ ਰੱਛਪਾਲ ਸਿੰਘ ਢੀਡਸਾਂ, ਡੀ.ਐਸ.ਪੀ. ਪਾਇਲ, ਆਰਜ਼ੂ ਹਸਪਤਾਲ, ਰਾੜਾ ਸਾਹਿਬ ਦੇ ਡਾਇਰੈਕਟਰ, ਸ੍ਰੀ ਦੱਤ ਦੇਵ ਭਾਖੜੀ, ਸ੍ਰੀ ਚਰਨਜੀਤ ਸਿੰਘ ਥੋਪੀਆ, ਡਾ. ਕ੍ਰਿਸ਼ਨ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰ  ਹੋਏ।ਇਸ ਮੌਕੇ ਡਾ.ਗੁਰਪ੍ਰੀਤ ਕੌਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਹਾਜ਼ਰ ਵਿਅਕਤੀਆਂ ਨੂੰ ਲੋਹੜੀ ਦੇ ਤਿਊਹਾਰ ਦੀਆਂ ਵਧਾਈਆਂ ਦਿੱਤੀਆ ਅਤੇ ਹਾਜ਼ਰ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Leave a Reply

Your email address will not be published. Required fields are marked *