ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 24 ਘੰਟਿਆਂ ਵਿੱਚ ਸੁਲਝਾਇ ਕਤਲ ਦੀ ਗੁੱਥੀ ਇਕ ਦੋਸ਼ੀ ਕਾਬੂ

Spread the love
  •  
  •  
  •  
  •  

ਮਾਨਯੋਗ ਸਰਦਾਰ ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲੀਸ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ, ਸ੍ਰੀ ਗੁਰਮੇਲ ਸਿੰਘ ਐਸ.ਪੀ (ਡੀ) ਅਤੇ ਤਲਵਿੰਦਰ ਸਿੰਘ ਗਿੱਲ ਡੀ.ਐਸ.ਪੀ (ਸ.ਡ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਦਰਬਾਰ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਨੂੰ ਮਿਤੀ 28/11/2019 ਨੂੰ ਮੋਹਨ ਲਾਲ ਪੁੱਤਰ ਰਾਮਾ ਵਾਸੀ; ਸਰਾਏਨਾਗਾ ਨੇ ਥਾਣੇ ਆਪਣੇ ਬਿਆਨ ਲਿਖਾਏ ਕਿ ਉਸ ਦਾ ਪੱਤਰ ਨਿਤਿਨ ਕੁਮਾਰ ਜਿਸਦੀ ਉਮਰ ਕਰੀਬ 20 ਸਾਲ ਸੀ ਜੋ ਥੋੜਾ ਮੰਦ ਬੁੱਧੀ ਸੀ ਘਰ ਤੋਂ 4000 ਰੁਪਏ ਲੈ ਕੇ ਗਿਅਾ ਪਰ ਘਰ ਵਾਪਸ ਨਹੀਂ ਆਇਆ ਕਾਫੀ ਸਮਾਂ ਭਾਲ ਕਰਨ ਤੇ ਸ਼ਾਮ ਨੂੰ ਕੀਤੀ ਨਹੀ ਮਿਲਿਆ ਜਦੋਂ ੳੁਸ ਨੇ ਆਪਣੇ ਬੇਟੇ ਦੀ ਭਾਲ; ਕਰਦੇ ਹੋਏ ਸ਼ਾਮ ਕੋਆਪ੍ਰੇਟਿਵ; ਸੁਸਾਇਟੀ ਦੇ ਬਿਲਡਿੰਗ ਦੇ ਪਿੱਛੇ ਜਾ ਕੇ ਵੇਖਿਆ ਕਿ ਗੁਰਦਿੱਤ ਸਿੰਘ ਉਰਫ ਭੀਮਾ ਪੁੱਤਰ ਜਗਸੀਰ ਸਿੰਘ ਉਰਫ਼ ਸੀਰਾ ਪਿੰਡ ਵਾਸੀ ਸਰਾਏਨਾਗਾ; ਮੇਰੇ ਬੇਟੇ ਨਿਤਿਨ ਕੁਮਾਰ ਦੇ ਸਿਰ ਵਿੱਚ ਇੱਟ ਨਾਲ ਵਾਰ ਕਰ ਰਿਹਾ ਸੀ।
ਬੇਟੇ ਨਿਤਿਨ ਕੁਮਾਰ ਮੌਤ ਹੋ ਗਈ । ਇੱਟ ਨਾਲ ਵਾਰ ਕਰਨ ਤੋਂ ਬਾਅਦ ਉਹ ਹਨੇਰੇ ਦਾ ਫਾਇਦਾ ਹੁੰਦਿਆਂ ਉੱਥੋਂ ਭੱਜ ਗਿਆ ਮੇਰੇ ਬੇਟੇ ਨਿਤਿਨ ਕੁਮਾਰ ਮੌਤ ਹੋ ਗਈ । ਪੁਲਿਸ ਵੱਲੋਂ ਉਸ ਦੇ ਬਿਆਨ ਲਿਖ ਕੇ ਮੁਕੱਦਮਾ ਨੰਬਰ 107 ਮਿਤੀ 28/11/2019, 302 ਹਿੰ:ਦੰ ਥਾਣਾ ਬਰੀਵਾਲਾ ਵਿਖੇ ਦਰਜ ਰਜ਼ਿਸਟਰ ਕਰ ਤਫਤੀਸ਼ ਸ਼ੁਰੂ ਕੀਤੀ ਗਈ। ਦੌਰਨੇ ਤਫਤੀਸ਼ ਪੁਲਿਸ ਵੱਲੋਂ ਦੋਸ਼ੀ ਗੁਰਦਿੱਤ ਸਿੰਘ ਉਰਫ ਭੀਮਾ ਪੁੱਤਰ ਜਗਸੀਰ ਸਿੰਘ ਸੀਰਾ ਵਾਸੀ ਸਰਾਏਨਾਗਾ ਨੂੰ ਗ੍ਰਿਫਤਾਰ ਕਰ ਲਿਆ। ਕਤਲ ਕਰਨ ਵਜ੍ਹਾ ਰੰਜਿਸ਼ ਇਹ ਕਿ ਦੋਸ਼ੀ ਗੁਰਦਿੱਤ ਸਿੰਘ ਵੱਲੋਂ ਨਿਤਿਨ ਕੁਮਾਰ ਪਾਸ ਗਹਿਣੇ ਰੱਖਿਆ ਆਪਣਾ ਮੋਬਾਈਲ ਲੈਣ ਲਈ ਆਇਆ ਪਰ ਨਿਤਿਨ ਕੁਮਾਰ ਨੇ ਪੈਸੇ ਪੂਰੇ ਨਾ ਦੇਣ ਕਰਕੇ ਮੋਬਾਈਲ ਦੇਣ ਤੋਂ ਨਾਂਹ ਕਰ ਦਿੱਤੀ । ਦੋਸ਼ੀ ਗੁਰਦਿੱਤ ਸਿੰਘ ਨੇ ਨਿਤਿਨ ਕੁਮਾਰ ਜੋ ਕਿ ਥੋੜਾ ਮੰਦ ਬੁੱਧੀ ਸੀ ਨੂੰ ਵਰਗਲਾ ਕਿ ਪਾਸੇ ਲਿਜਾ ਕਿ ਉਸ ਦੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਨਿਤਿਨ ਕੁਮਾਰ ਦੇ 2 ਮੋਬਾਇਲ, ਨਗਦੀ ਤੇ ਕੜ੍ਹਾ ਵੀ ਲੇੈ ਗਿਆ । ਅੱਗੇ ਤਫਤੀਸ਼ ਜਾਰੀ ਹੈ


Spread the love
  •  
  •  
  •  
  •