ਚਾਰ ਜ਼ਿਲਿਆਂ ਦੀ ਫੌਜ ਭਰਤੀ ਰੈਲੀ 10 ਮਾਰਚ ਤੋਂ

-9 ਜਨਵਰੀ ਤੋਂ 22 ਫਰਵਰੀ ਤੱਕ ਕੀਤਾ ਜਾ ਸਕੇਗਾ ਆਨਲਾਈਨ ਅਪਲਾਈ


ਲੁਧਿਆਣਾ, ( ਅਰੁਣ ਜੈਨ )-ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 10 ਮਾਰਚ ਤੋਂ 20 ਮਾਰਚ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ ਤਕਨੀਕੀ, ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਟਰੇਡਸਮੈਨ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਕਰਨਲ ਸ੍ਰੀ ਵਿਸ਼ਾਲ ਦੂਬੇ ਨੇ ਦੱਸਿਆ ਕਿ ਇਸ ਭਰਤੀ ਵਿੱਚ ਹਿੱਸਾ ਲੈਣ ਦੇ ਇਛੁੱਕ ਨੌਜਵਾਨਾਂ ਨੂੰ ਮਿਤੀ 9 ਜਨਵਰੀ ਤੋਂ ਲੈ ਕੇ 22 ਫਰਵਰੀ, 2019 ਤੱਕ ਫੌਜ ਦੀ ਵੈੱਬਸਾਈਟ www.joinindianarmy.nic.in ‘ਤੇ ਅਪਲਾਈ ਕਰਨਾ ਪਵੇਗਾ। ਆਨਲਾਈਨ ਅਪਲਾਈ ਪ੍ਰਕਿਰਿਆ ਖ਼ਤਮ ਹੋਣ ‘ਤੇ ਯੋਗ ਉਮੀਦਵਾਰਾਂ ਨੂੰ ਅਗਾਊਂ ਭਰਤੀ ਪ੍ਰਕਿਰਿਆ ਬਾਰੇ ਸੂਚਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਭਰਤੀ ਉਪਰੋਕਤ ਜ਼ਿਲਿਆਂ ਵਿੱਚ ਪੈਂਦੀਆਂ ਤਹਿਸੀਲਾਂ ਮੁਤਾਬਿਕ ਕੀਤੀ ਜਾਵੇਗੀ। ਸ੍ਰੀ ਦੂਬੇ ਨੇ ਇਛੁੱਕ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ www.joinindianarmy.nic.in ‘ਤੇ ਅਪਲਾਈ ਕਰਨ ਅਤੇ ਹੋਰ ਨੌਜਵਾਨਾਂ ਨੂੰ ਵੀ ਦੱਸਣ। ਉਨਾਂ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰਾਂ ਕੰਪਿਊਟਰੀਕ੍ਰਿਤ ਹੈ ਅਤੇ ਨੌਜਵਾਨ ਦਲਾਲਾਂ ਦੇ ਝਾਂਸੇ ਵਿੱਚ ਨਾ ਆਉਣ।

Leave a Reply

Your email address will not be published. Required fields are marked *