ਖੰਨਾ ਪੁਲਿਸ ਵੱਲੋਂ ਸਮਰਾਲਾ ਵਿਖੇ ਨਸ਼ਾ ਤਸਕਰ ਗ੍ਰਿਫਤਾਰ

-290 ਪੱਤੇ ਲੋਮੋਟਿਲ (17400 ਨਸ਼ੀਲੀਆ ਗੋਲੀਆ) ਅਤੇ 25 ਸ਼ੀਸ਼ੀਆ ਰੈਕਸਕੋਨ ਬਰਾਮਦ


ਲੁਧਿਆਣਾ/ਖੰਨਾ,( ਹੇਮਰਾਜ ਜਿੰਦਲ )- ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਸ੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ, ਰੇਜ਼, ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦ ਸ਼੍ਰੀ ਜਸਵੀਰ ਸਿੰਘ ਕਪਤਾਨ ਪੁਲਿਸ (ਆਈ) ਖੰਨਾ, ਸ਼੍ਰੀ ਹਰਿੰਦਰ ਸਿੰਘ, ਉਪ ਪੁਲਿਸ ਕਪਤਾਨ ਸਮਰਾਲਾ, ਇੰਸਪੈਕਟਰ ਸੁਖਵੀਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਸ਼ੱਕੀ ਵਹੀਕਲਾਂ/ਪੁਰਸ਼ਾਂ ਦੇ ਸਬੰਧ ਵਿੱਚ ਮੇਨ ਚੌਂਕ ਸਮਰਾਲਾ ਸਾਈਡ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਮੜ੍ਹੀਆ ਪਾਸ ਪੁੱਜੇ ਤਾਂ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਇੱਕਦਮ ਕੱਚੀ ਪਹੀ ਮੜ੍ਹੀਆ ਵੱਲ ਨੂੰ ਮੁੜ ਪਿਆ ਜਿਸਨੇ ਪਿੱਠੂ ਬੈਗ ਪਾਇਆ ਹੋਇਆ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਰੋਕਿਆ ਅਤੇ ਉਸਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਹਰਦੀਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਖੀਰਨੀਆ ਥਾਣਾ ਸਮਰਾਲਾ ਦੱਸਿਆ। ਸ਼੍ਰੀ ਹਰਿੰਦਰ ਸਿੰਘ, ਉਪ ਪੁਲਿਸ ਕਪਤਾਨ ਸਮਰਾਲਾ ਵੱਲੋ ਮੌਕਾ ਪਰ ਹਾਜਰ ਆ ਕੇ ਉਕਤ ਵਿਅਕਤੀ ਦੇ ਬੈਗ ਦੀ ਤਲਾਸ਼ੀ ਕਰਵਾਈ, ਜਿਸਦੇ ਬੈਗ ਨੂੰ ਚੈੱਕ ਕਰਨ ਪਰ ਉਸ ਵਿੱਚੋ 290 ਪੱਤੇ ਲੋਮੋਟਿਲ (17400 ਨਸ਼ੀਲੀਆ ਗੋਲੀਆ) ਅਤੇ 25 ਸ਼ੀਸ਼ੀਆ ਰੈਕਸਕੋਨ ਬ੍ਰਾਮਦ ਹੋਈਆ। ਜਿਸ ਦੇ ਖਿਲਾਫ ਮੁੱਕਦਮਾ ਨੰਬਰ 153, ਮਿਤੀ 19.07.19 ਅ/ਧ 22/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਮਰਾਲਾ ਦਰਜ਼ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ, ਇਹ ਨਸ਼ੀਲ਼ੇ ਪਦਾਰਥ ਅਮਨਿੰਦਰ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਮੱਤੋਂ ਥਾਣਾ ਸਮਰਾਲਾ ਤੋਂ ਲਿਆਇਆ ਹੈ, ਜੋ ਨਸ਼ੀਲ਼ੀਆ ਦਵਾਈਆ/ ਨਸ਼ੀਲੇ ਪਦਾਰਥ ਵੇਚਣ ਦਾ ਕਾਰੋਬਾਰ ਕਰਦਾ ਹੈ। ਅਮਨਿੰਦਰ ਸਿੰਘ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ, ਜਿਸਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 104 ਮਿਤੀ 19.05.18 ਅ/ਧ 15,22,25/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਹੈ। ਜਿਸਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *