ਖੰਨਾ ਪੁਲਿਸ ਵਲੋਂ 350 ਪੇਟੀਆਂ ਸੁਪਰ ਸਪੀਡ ਵਿਸਕੀ (ਸੇਲ ਫਾਰ ਇਨ ਚੰਡੀਗੜ) ਸਮੇਤ 2 ਗ੍ਰਿਫ਼ਤਾਰ

Spread the love
  •  
  •  
  •  
  •  

ਲੁਧਿਆਣਾ/ਖੰਨਾਂ, ( ਹੇਮਰਾਜ ਜਿੰਦਲ ) – ਸੀਨੀਅਰ ਪੁਲਿਸ ਕਪਤਾਨ ਖੰਨਾ ਸ੍ਰੀ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਪੁਲਿਸ ਪਾਰਟੀ ਵੱਲੋ ਗਸ਼ਤ ਅਤੇ ਚੈਕਿੰਗ ਸ਼ੱਕੀ ਵਹੀਕਲ/ਪੁਰਸ਼ਾ ਦੇ ਸਬੰਧ ਵਿੱਚ ਮੇਨ ਚੌਂਕ ਸਮਰਾਲਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਇੰਦਰਜੀਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਵਾਰਡ ਨੰਬਰ 9 ਚੰਡੀਗੜ ਰੋਡ ਸਮਰਾਲਾ ਥਾਣਾ ਸਮਰਾਲਾ ਅਤੇ ਲਖਵੀਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਰਡ ਨੰਬਰ 5 ਬੌਂਦਲ ਰੋਡ ਸਮਰਾਲਾ ਥਾਣਾ ਸਮਰਾਲਾ, ਜੋ ਬਾਹਰੋਂ ਸਸਤੇ ਭਾਅ ‘ਤੇ ਸ਼ਰਾਬ ਲਿਆਕੇ ਸਮਰਾਲਾ ਏਰੀਆ ਵਿੱਚ ਵੇਚਣ ਦਾ ਧੰਦਾ ਕਰਦੇ ਹਨ, ਜਿਹਨਾ ਨੇ ਅੱਜ ਵੀ ਭਾਰੀ ਮਾਤਰਾ ਵਿੱਚ ਸ਼ਰਾਬ ਲਿਆਕੇ ਇੰਦਰਜੀਤ ਸਿੰਘ ਦੇ ਘਰ ਵਿੱਚ ਰੱਖੀ ਹੋਈ ਹੈ। ਅਗਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬ੍ਰਾਮਦ ਹੋ ਸਕਦੀ ਹੈ। ਜਿਸ ‘ਤੇ ਥਾਣੇਦਾਰ ਅਕਾਸ਼ ਦੱਤ ਸਮੇਤ ਪੁਲਿਸ ਪਾਰਟੀ ਵੱਲੋ ਰੇਡ ਕੀਤੀ ਗਈ ਤਾਂ ਇੰਦਰਜੀਤ ਸਿੰਘ ਦੇ ਘਰੋਂ 350 ਪੇਟੀਆ ਸ਼ਰਾਬ ਸੁਪਰ ਸਪੀਡ ਵਿਸਕੀ (ਸੇਲ ਫਾਰ ਇਨ ਚੰਡੀਗੜ) ਬ੍ਰਾਮਦ ਹੋਈਆ। ਜੋ ਉਕਤ ਦੋਸ਼ੀ ਗੱਡੀ ਨੰਬਰ ਪੀ.ਬੀ-13-ਏ-ਐੱਫ-6916 ਮਾਰਕਾ ਇਨੋਵਾ ਅਤੇ ਪੀ.ਬੀ-10-ਡੀ.ਆਰ-5935 ਮਾਰਕਾ ਇੰਡੀਗੋ ਰਾਹੀਂ ਸਮਰਾਲਾ ਦੇ ਏਰੀਆ ਵਿੱਚ ਸ਼ਰਾਬ ਸਪਲਾਈ ਕਰਦੇ ਸਨ। ਦੋਸ਼ੀਆਨ ਦੇ ਖਿਲਾਫ ਮੁੱਕਦਮਾ ਨੰਬਰ 281, ਮਿਤੀ 12.11.18 ਅ/ਧ 61/1/14 ਆਬਕਾਰੀ ਐਕਟ ਥਾਣਾ ਸਮਰਾਲਾ ਦਰਜ਼ ਰਜਿਸਟਰ ਕਰਕੇ ਉਕਤ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


Spread the love
  •  
  •  
  •  
  •