ਕੈਬਨਿਟ ਮੰਤਰੀ ਓ. ਪੀ. ਸੋਨੀ ਵੱਲੋਂ ਯੂਨੀਵਰਸਲ ਐਜੂਕੇਸ਼ਨ ਐਕਸਪੋ-2019 ਦੇ ਦੂਜੇ ਦਾ ਉਦਘਾਟਨ

– ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ


ਲੁਧਿਆਣਾ, (ਹਰੀਸ਼ ਕੁਮਾਰ)-ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਚੱਲ ਰਹੀ ਯੂਨੀਵਰਸਲ ਐਜੂਕੇਸ਼ਨ ਐਕਸਪੋ-2019 ਦੇ ਦੂਜੇ ਦਿਨ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕੀਤਾ। ਇਸ ਮੌਕੇ ਉਨਾਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਆਈਲੈਟਸ ਸੈਂਟਰਾਂ ਅਤੇ ਇੰਮੀਗਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵੱਲੋਂ ਲਗਾਈਆਂ ਸਟਾਲਾਂ ਦਾ ਵੀ ਦੌਰਾ ਕੀਤਾ। ਉਨਾਂ ਇਸ ਐਕਸਪੋ ਦੇ ਸਫ਼ਲ ਆਯੋਜਨ ਲਈ ਸ੍ਰੀ ਵਿਕਾਸ ਵਿਨਾਇਕ ਅਤੇ ਉਨਾਂ ਦੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੱਤੀ, ਜਿਨਾਂ ਨੇ ਕਰੀਅਰ ਅਪਨਾਉਣ ਸੰੰਬੰਧੀ ਸਮੁੱਚੀ ਜਾਣਕਾਰੀ ਇੱਕ ਛੱਤ ਥੱਲੇ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਦ੍ਰਿੜ ਯਤਨਸ਼ੀਲ ਹੈ। ਇਸ ਗੱਲ ਦੀ ਪ੍ਰਮਾਣਿਕਤਾ ਇਸ ਗੱਲ ਵਿੱਚ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਪਿਛਲੇ ਸਾਲਾਂ ਨਾਲੋਂ ਕਿਤੇ ਬਿਹਤਰ ਆਏ ਹਨ। ਸਿੱਖਿਆ ਵਿੱਚ ਆਏ ਸਾਲ ਸੁਧਾਰ ਹੋ ਰਿਹਾ ਹੈ। ਇਸ ਐਕਸਪੋ ਵਿੱਚ ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚ ਪ੍ਰਮੁੱਖ ਰੂਪ ਵਿੱਚ ਗੁਲਜ਼ਾਰ ਗਰੁੱਪ ਆਫ਼ ਕਾਲਜਿਜ਼, ਸੇਂਟ ਸੋਲਜ਼ਰ ਗਰੁੱਪ ਆਫ਼ ਕਾਲਜਿਜ਼, ਐੱਸ. ਯੂ. ਐÎਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਜਾਜ ਗਰੁੱਪ ਆਫ਼ ਕਾਲਜਿਜ਼, ਲੁਧਿਆਣਾ ਗਰੁੱਪ ਆਫ਼ ਕਾਲਜਿਜ਼, ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਜਲੰਧਰ, ਗੁਰੂ ਨਾਨਕ ਗਰੁੱਪ ਆਫ਼ ਕਾਲਜਿਜ਼ ਗੋਪਾਲਪੁਰ ਡੇਹਲੋਂ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਏ. ਪੀ. ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ, ਕੁਲਾਰ ਕਾਲਜ ਆਫ਼ ਨਰਸਿੰਗ, ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਆਈ. ਸੀ. ਐੰਫ. ਏ. ਆਈ. ਯੂਨੀਵਰਸਿਟੀ, ਸੀ. ਟੀ. ਯੂਨੀਵਰਸਿਟੀ, ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਸਿੰਬੋਸਿਸ ਯੂਨੀਵਰਸਿਟੀ, ਅਮਿਟੀ ਯੂਨੀਵਰਸਿਟੀ, ਜੀ. ਐੱਨ. ਏ. ਯੂਨੀਵਰਸਿਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਇੰੰਸਟੀਚਿਊਟ ਆਫ਼ ਇਨਫਰਮੇਸ਼ਨ ਸ਼ਾਮਿਲ ਸਨ, ਜਿਨਾਂ ਨੇ ਵਜੀਫ਼ੇ, ਆਫ਼ਰਜ਼, ਡਿਸਕਾਊਂਟ ਅਤੇ ਹੋਰ ਆਕਰਸ਼ਕ ਉਪਹਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਸਿੱਧ ਮੋਟੀਵੇਸ਼ਨਲ ਵਕਤਾ ਅਤੇ ਕਾਰਪੋਰੇਟ ਸਿਖ਼ਲਾਈ ਦੇਣ ਵਾਲੇ ਸ੍ਰੀ ਸੁਸ਼ੀਲ ਅਰੋੜਾ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਐਕਸਪੋ ਵਿੱਚ ਵੱਡੀ ਗਿਣਤੀ ਵਿੱਚ ਸਿੱਖਿਆ ਨਾਲ ਜੁੜੇ ਲੋਕਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *