ਕਰਿਆਨਾ ਦੁਕਾਨਾਂ ਖੋਲਣ ਲਈ ਆਰਜੀ ਲਾਇਸੰਸ ਜਾਰੀ ਕਰਨ ਦਾ ਕੰਮ ਸ਼ੁਰੂ

Spread the love
  •  
  •  
  •  
  •  

-ਨਗਰ ਨਿਗਮ ਨੇ ਪੁਲਿਸ ਸਟੇਸ਼ਨ/ਚੌਕੀਆਂ ਵਿੱਚ ਤਾਇਨਾਤ ਕੀਤਾ ਸਟਾਫ਼
ਲੁਧਿਆਣਾ, ( ਹੇਮਰਾਜ ਜਿੰਦਲ, ਹਰੀਸ਼ )-ਸ਼ਹਿਰ ਵਿੱਚ ਲਾਗੂ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਨਗਰ ਨਿਗਮ ਲੁਧਿਆਣਾ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਦੁਕਾਨਾਂ ਖੋਲਣ ਲਈ ਆਰਜੀ ਲਾਇਸੰਸ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਲਾਇਸੰਸ ਜਾਰੀ ਕਰਨ ਲਈ ਆਪਣਾ ਸਟਾਫ਼ ਪੁਲਿਸ ਸਟੇਸ਼ਨਾਂ ਅਤੇ ਚੌਕੀਆਂ ਵਿੱਚ ਤਾਇਨਾਤ (ਸੂਚੀ ਨਾਲ ਨੱਥੀ ਕਰ ਦਿੱਤੀ ਹੈ) ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸੰਬੰਧਤ ਸੁਪਰਡੈਂਟਾਂ ਨੂੰ ਇਹ ਕੰਮ ਤਰਜੀਹੀ ਤੌਰ ‘ਤੇ ਕਰਨ ਦੀ ਹਦਾਇਤ ਕੀਤੀ ਗਈ ਹੈ। ਇਹ ਸਟਾਫ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਤਾਇਨਾਤੀ ਸਥਾਨ ‘ਤੇ ਬੈਠ ਕੇ ਲਾਇਸੰਸ ਜਾਰੀ ਕਰਨ ਦਾ ਕੰਮ ਕਰਨਗੇ। ਸ੍ਰੀਮਤੀ ਬਰਾੜ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ ਸੰਬੰਧਤ ਪੁਲਿਸ ਸਟੇਸ਼ਨ ਜਾਂ ਚੌਕੀ ਵਿੱਚ ਜਾ ਕੇ ਆਪਣਾ ਲਾਇਸੰਸ ਜਾਰੀ ਕਰਾ ਸਕਦੇ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਸਥਿਤੀ ਵਿੱਚ ਕਿਸੇ ਵੀ ਘਰੇਲੂ ਵਸਤ ਦੀ ਅਣਹੋਂਦ ਦਾ ਸਾਹਮਣਾ ਨਾ ਕਰਨਾ ਪਵੇ। 


Spread the love
  •  
  •  
  •  
  •