ਇੱਕ ਲਾਇਸੰਸ ‘ਤੇ ਦੋ ਤੋਂ ਵਧੇਰੇ ਹਥਿਆਰ ਰੱਖਣਾ ਗੈਰਕਾਨੂੰਨੀ-ਜ਼ਿਲਾ ਮੈਜਿਸਟ੍ਰੇਟ

Spread the love
  •  
  •  
  •  
  •  

-ਵਾਧੂ ਹਥਿਆਰ ਤੁਰੰਤ ਜਮਾਂ ਕਰਾਉਣ ਦੇ ਆਦੇਸ਼
ਲੁਧਿਆਣਾ, ( ਸੰਜੇ ਮਿੰਕਾ )-ਸ੍ਰ. ਇਕਬਾਲ ਸਿੰਘ ਸੰਧੂ ਨੇ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਵਜੋਂ ਅਸਲਾ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਜਿਨਾਂ ਕੋਲ ਦੋ ਤੋਂ ਵੱਧ ਹਥਿਆਰ ਹਨ, ਉਹ ਆਪਣਾ ਇੱਕ ਵਾਧੂ ਅਸਲਾ ਤੁਰੰਤ ਸੰਬੰਧਤ ਪੁਲਿਸ ਸਟੇਸ਼ਨ ਜਾਂ ਕਿਸੇ ਅਧਿਕਾਰਤ ਗੰਨ ਹਾਊਸ ਵਿੱਚ ਜਮਾਂ ਕਰਾਉਣ ਉਪਰੰਤ ਅਸਲਾ ਜਮਾਂ ਦੀ ਰਸੀਦ ਪੇਸ਼ ਕਰਕੇ ਇਨਾਂ ਦੇ ਨਿਪਟਾਰੇ/ਸੇਲ ਪ੍ਰਮੀਸ਼ਨ ਸਬੰਧੀ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਦੇ ਦਫ਼ਤਰ ਨਾਲ ਸੰਪਰਕ ਕਰਨ। ਉਨਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਅਣਗਹਿਲੀ ਦੀ ਸੂਰਤ ਵਿੱਚ ਲਾਇਸੈਂਸਧਾਰੀ ਖੁਦ ਜਿੰਮੇਵਾਰ ਹੋਣਗੇ। ਭਾਰਤ ਸਰਕਾਰ ਗ੍ਰਹਿ ਮੰਤਰਾਲੇ ਵੱਲੋਂ ਆਰਮ ਐਕਟ ਵਿੱਚ ਸੋਧ ਕੀਤੀ ਗਈ ਹੈ। ਪਹਿਲਾਂ ਲਾਇਸੈਂਸਧਾਰੀ ਆਪਣੇ ਲਾਇਸੈਂਸ ‘ਤੇ ਤਿੰਨ ਹਥਿਆਰ ਰੱਖ ਸਕਦਾ ਸੀ ਅਤੇ ਹੁਣ ਸੋਧ ਤੋਂ ਬਾਅਦ ਇੱਕ ਲਾਇਸੈਂਸਧਾਰੀ ਆਪਣੇ ਅਸਲਾ ਲਾਇਸੈਂਸ ‘ਤੇ ਇੱਕੋ ਸਮੇਂ ਕੇਵਲ ਦੋ ਹਥਿਆਰ ਹੀ ਰੱਖ ਸਕਦਾ ਹੈ। ਲਾਇਸੈਂਸਧਾਰਕ ਦੇ ਲਾਇਸੈਂਸ ‘ਤੇ ਦਰਜ ਤੀਸਰਾ ਹਥਿਆਰ ਗੈਰਕਾਨੂੰਨੀ ਮੰਨਿਆ ਜਾਵੇਗਾ।ਇਸ ਲਈ ਉਨਾਂ ਅਸਲਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਜਾਣਕਾਰੀ ਲਈ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ, ਖੰਨਾ ਅਤੇ ਜਗਰਾਂਉ ਦੇ ਦਫ਼ਤਰ ਨਾਲ ਤਾਲ-ਮੇਲ ਕਰ ਸਕਦੇ ਹਨ।


Spread the love
  •  
  •  
  •  
  •