ਅਵਾਰਾ ਕੁੱਤਿਆਂ ਦੀ ਸੰਭਾਲ ਲਈ ਖੁੱਲੀ ਚਰਚਾ 12 ਜੂਨ ਨੂੰ

-ਸ਼ੈਲਟਰ ਬਣਾਉਣ ਅਤੇ ਅਵਾਰਾ ਜਾਨਵਰਾਂ ਨੂੰ ਅਪਨਾਉਣ ਬਾਰੇ ਹੋਣਗੀਆਂ ਵਿਚਾਰਾਂ


ਲੁਧਿਆਣਾ, ( ਹਰੀਸ਼ ਕੁਮਾਰ )-ਅਵਾਰਾ ਕੁੱਤਿਆਂ ਕਾਰਨ ਨਿੱਤ ਦਿਨ ਹੁੰਦੇ ਹਾਦਸਿਆਂ ਅਤੇ ਹੋਰ ਨੁਕਸਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਲੁਧਿਆਣਾ ਨੇ ਇਨਾ ਦੀ ਉੱਚਿਤ ਸੰਭਾਲ ਲਈ ਸ਼ਹਿਰਵਾਸੀਆਂ ਨਾਲ ਖੁੱਲੀ ਵਿਚਾਰ ਚਰਚਾ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਅਜਿਹੇ ਕੁੱਤਿਆਂ ਲਈ ਸ਼ੈਲਟਰ (ਬਸੇਰਾ) ਬਣਾਉਣ ਦੇ ਨਾਲ-ਨਾਲ ਇਨਾਂ ਨੂੰ ਲੋਕਾਂ ਨੂੰ ਗੋਦ ਦੇਣ (ਅਪਨਾਉਣ) ਦਾ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਸੰਬੰਧੀ ਕੁੱਤਿਆਂ ਨੂੰ ਪ੍ਰੇਮ ਕਰਨ ਵਾਲੇ ਸ਼ਹਿਰਵਾਸੀਆਂ ਨੂੰ ਖੁੱਲੀ ਚਰਚਾ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ ਹੈ।  ਉਨਾਂ ਦੱਸਿਆ ਕਿ ਇਹ ਖੁੱਲੀ ਚਰਚਾ ਮਿਤੀ 12 ਜੂਨ ਦਿਨ ਬੁੱਧਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਸ਼ਾਮ 5.30 ਵਜੇ ਤੋਂ 6.30 ਵਜੇ (ਇੱਕ ਘੰਟਾ) ਰੱਖੀ ਗਈ ਹੈ। ਉਨਾਂ ਕੁੱਤਿਆਂ ਨੂੰ ਪ੍ਰੇਮ ਕਰਨ ਵਾਲੇ ਸ਼ਹਿਰਵਾਸੀਆਂ ਨੂੰ ਇਸ ਚਰਚਾ ਵਿੱਚ ਵਧ ਚੜ• ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *