ਅਫਗਾਨੀਸਤਾਨ ਦੇ ਕਾਬੁਲ ਚ ਗੁਰੂਦੁਆਰਾ ਸਾਹਿਬ ਤੇ ਹਮਲਾ ਨਿੰਦਨਯੋਗ-ਮਾਂਗਟ

Spread the love
 •  
 •  
 •  
 •  

 • ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ
  ਲੁਧਿਆਨਾ,( ਵਰਮਾ )-ਅਫਗਾਨੀਸਤਾਨ ਦੇ ਕਾਬੁਲ ਵਿਖੇ ਗੁਰੂਦੁਆਰਾ ਸਾਹਿਬ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹੋਏ ਅਬੱਦੁਲ ਸ਼ਕੂਰ ਮਾਂਗਟ ਸਾਬਕਾ ਮੈਂਬਰ ਘੱਟ ਗਿਣਤੀ ਕਮੀਸ਼ਨ ਪੰਜਾਬ ਸਰਕਾਰ ਨੇ ਸੰਬੋਧਨ ਕਰਦੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ,ਇਹ ਹਮਲਾ ਇਨਸਾਨਿਅਤ ਨੂੰ ਕਤਲ ਕਰਨ ਵਾਲਾ ਹਮਲਾ ਹੈ।ਜਨਾਬ ਮਾਂਗਟ ਨੇ ਕਿਹਾ ਕਿ ਪੂਰੀ ਦੁਨਿਆ ਵਿੱਚ ਮੁਸਲਿਮ-ਸਿੱਖ ਸਾਂਝ ਨੂੰ ਤੋੜਨ ਲਈ ਇਹ ਹਮਲਾ ਇੱਕ ਸਾਜਿਸ਼ ਦਿੱਸਦਾ ਹੈ।ਉਹਨਾਂ ਬੋਲਦਿਆ ਕਿਹਾ ਕਿ        ਇਸਲਾਮ ਧਰਮ ਅਮਨ ਦਾ ਪੈਗਾਮ ਦਿੰਦਾ ਹੈ,ਬਾਨੀ-ਏ-ਇਸਲਾਮ ਹਜਰਤ ਮੁੰਹਮਦ ਸਾਹਿਬ ਨੇ ਨਿਹਥੇ ਲੋਕਾਂ ਤੇ ਵਾਰ ਕਰਨ ਵਾਲਿਆ ਨੂੰ ਬੁਜਦਿਲ ਇਨਸਾਨ ਦੱਸਿਆ,ਉਥੇ ਹੀ ਉਹਨਾਂ ਮੈਦਾਨ ਏ ਜੰਗ ਵਿੱਚ ਵੀ ਬਿਨਾਂ ਹਥਿਆਰ ਦੇ ਦੁਸ਼ਮਨ ਨੂੰ ਕਤਲ ਕਰਨ ਦੀ ਮਨਾਹੀ ਕੀਤੀ ਹੈ ਨਾਲ ਹੀ ਜੰਗ ਵਿੱਚ ਬੱਚਿਆ,ਔਰਤਾ ਅਤੇ ਬਜੁਰਗਾਂ ਨੂੰ ਕਤਲ ਕਰਨ ਦੀ ਵੀ ਸਖਤ ਮਨਾਹੀ ਕੀਤੀ ਹੈ ਉਥੇ ਹੀ ਇਹ ਵੀ ਹੁੱਕਮ ਦਿੱਤਾ ਕਿ ਜੰਗ ਵਿੱਚ ਦੁਸ਼ਮਨਾਂ ਦੇ ਧਰਮ ਅਸਥਾਨ ਅਤੇ ਉਨਾਂ ਦੀਆ ਜਾਇਦਾਦਾਂ ਇਥੋ ਤੱਕ ਕਿ ਪੇੜ ਪੋਦਿਆ ਨੂੰ ਵੀ ਨੁਕਸਾਨ ਕਰਨ ਤੋ ਮਨਾਂ ਕੀਤਾ ਹੈ।ਜਿਸ ਤੋ ਸਾਬਿਤ ਹੁੰਦਾ ਹੈ ਕਿ ਇਹ ਹਮਲਾ ਕਰਨ ਵਾਲਿਆ ਦਾ ਇਸਲਾਮ ਧਰਮ ਨਾਲ ਦੁਰ ਤੱਕ ਕੋਈ ਲੈਣ ਦੇਣ ਨਹੀ,ਉਹਨਾਂ ਸਰਕਾਰ ਤੌ ਮੰਗ ਕੀਤੀ ਕਿ ਜਿਸ ਵਲੌ ਵੀ ਇਹ ਹਮਲਾ ਕਿਤਾ ਗਿਆ ਹੈ ਉਹਨਾਂ ਨੂੰ ਸਖਤ ਸਜਾਂ ਦਿੱਤੀ ਜਾਵੇ ਤਾਂ ਜੋ ਅੱਗੇ ਤੌ ਇਹੋ ਜਿਹਾ ਵਾਕਿਆ ਨਾ ਦੋਹਰਾਇਆ ਜਾ ਸਕੇ।ਸੱਮੁਚਾ ਮੁਸਲਿਮ ਭਾਈਚਾਰਾਂ ਹਮੇਸ਼ਾ ਦੀ ਤਰ੍ਹਾਂ ਸਿੱਖ ਭਾਈਚਾਰੇ ਦੇ ਨਾਲ ਚੱਟਾਨ ਵਾਗੂ ਖੱੜਾ ਰਹੇਗਾ।

Spread the love
 •  
 •  
 •  
 •